ਜਲੰਧਰ : ਭਾਜਪਾ ਦੀ ਮੰਡੀ ਹਿਮਾਚਲ ਤੋਂ ਨਵੀਂ ਸੰਸਦ ਮੈਂਬਰ ਬਣੀ ਕੰਗਨਾ ਰਨੌਤ ਦੀ ਬੇਤੁਕੀ ਤੇ ਵਾਦ ਵਿਵਾਦ ਵਾਲੀ ਬਿਆਨ ਬਾਜੀ ਰੁਕਣ ਦਾ ਨਾਂ ਨਹੀਂ ਲੈ ਰਹੀ, ਆਏ ਦਿਨ ਆਪਣੇ ਬਿਆਨਾਂ ਨਾਲ ਵੱਖ-ਵੱਖ ਭਾਈਚਾਰਿਆਂ ਫ਼ਿਰਕਿਆਂ ਅਤੇ ਹੁਣ ਕਿਸਾਨ ਵੀਰਾਂ ਬਾਰੇ ਗਲਤ ਬਿਆਨੀ ਕਰਕੇ ਹਿੰਦੁਸਤਾਨ ਪਾਸ ਕਰਕੇ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣਾ ਚਾਹ ਰਹੀ ਕੰਗਨਾ ਰਨੌਤ ਨੂੰ ਐਨ ਐਸ ਏ ਅਧੀਨ ਗਿਰਫਤਾਰ ਕਰਕੇ ਦੇਸ਼ ਦੇ ਕਿਸੇ ਇਲਾਕੇ ਦੀ ਜੇਲ ਵਿੱਚ ਬੰਦ ਕਰਨਾ ਚਾਹੀਦਾ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਗੁਰਵਿੰਦਰ ਸਿੰਘ ਸਿੱਧੂ, ਜਸਵੀਰ ਸਿੰਘ ਬੱਗਾ ਤੇ ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਪਹਿਲਾ ਕਿਸਾਨ ਮੋਰਚੇ ਦੌਰਾਨ ਸਾਡੀਆਂ ਮਾਤਾਵਾਂ ਬਾਰੇ ਉਲਜਲੂਲ ਬਿਆਨਬਾਜੀ ਕਰਦੀ ਫਿਰ ਐਮਰਜੰਸੀ ਫਿਲਮ ਰਾਹੀਂ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਰਹੀ, ਅਤੇ ਤਿੰਨ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਮੋਦੀ ਸਰਕਾਰ ਨੇ ਵਾਪਸ ਲਏ ਸਨ ।
ਉਹਨਾਂ ਨੂੰ ਲਾਗੂ ਕਰਨ ਦਾ ਬਿਆਨ ਦੇ ਕੇ ਕਿਸਾਨ ਭਾਈਚਾਰਿਆਂ ਵਿੱਚ ਭੜਕਾਹਟ ਪੈਦਾ ਕਰ ਰਹੀ ਹੈ। ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ।ਕੀ ਜੇਲਾਂ ਸਿਰਫ ਸਿੱਖ ਨੌਜਵਾਨਾਂ ਲਈ ਬਣੀਆਂ ਹਨ। ਜਿਸ ਵਿੱਚ 32 ,34 ਸਾਲਾਂ ਤੋਂ ਸਜ਼ਾ ਭੁਗਤ ਚੁੱਕੇ ਸਿੱਖ ਵੀਰ ਬੰਦ ਅਤੇ ਭਾਈ ਅੰਮ੍ਰਿਤ ਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲੰਬੇ ਸਮੇਂ ਤੋਂ ਬਿਨਾਂ ਕਾਰਨ ਡਿੱਬਰੂਗੜ ਦੀਆਂ ਜੇਲਾਂ ਵਿੱਚ ਸੁੱਟਿਆ ਹੋਇਆ, ਅਤੇ ਬੀਬੀ ਲੰਬੇ ਸਮੇਂ ਤੋਂ ਸਮਾਜ ਦੇ ਵੱਖ-ਵੱਖ ਵਰਗਾ ਵਿੱਚ ਭੜਕਾਹਟ ਪੈਦਾ ਕਰਨ ਵਾਲੀ ਬਿਆਨਬਾਜੀ ਕਰ ਰਹੀ ਹੈ। ਇਸ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਰਿਹਾ, ਅਜਿਹੀਆਂ ਦੋਗਲੀਆਂ ਨੀਤੀਆਂ ਕਾਰਨ ਕਰਕੇ ਹੀ ਸਿੱਖ ਕੌਮ ਅੰਦਰ ਬੇਗਾਨਿਆਂ ਦੀ ਭਾਵਨਾ ਤੇਜ਼ੀ ਨਾਲ ਵੱਧ ਰਹੀ ਹੈ, ਜੋ ਦੇਸ਼ ਦੀ ਏਕਤਾ ਅਖੰਡਤਾ ਲਈ ਠੀਕ ਨਹੀਂ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ (ਕਾਲੀਆ ਕਾਲੋਨੀ), ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ , ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ ਆਦਿ ਹਾਜ਼ਰ ਸਨ।