ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਆਰ ਟੀ ਓ ਦਫ਼ਤਰ ਦਾ ਆਮ ਜਨਤਾ ਦੇ ਕੰਮਾਂ ਵੱਲ ਕੋਈ ਵੀ ਧਿਆਨ ਨਹੀ ਹੈ । ਲੋਕਾਂ ਦੀਆ ਹਜ਼ਾਰਾਂ ਫਾਈਲਾ ਦਫਤਰ ਵਿੱਚ ਪੈਂਡਿੰਗ ਪਈਆਂ ਹਨ। ਅਤੇ ਲੋਕ ਦਫ਼ਤਰ ਦੇ ਚੱਕਰ ਲਗਾਉਣ ਲਈ ਮਜਬੂਰ ਹਨ । ਲੋਕਾਂ ਦੀਆਂ ਗੱਡੀਆ ਦੀਆਂ ਆਰ- ਸੀਆ , ਆਰ-ਸੀਆ ਟਰਾਂਸਫਰ, ਡ੍ਰਾਈਵਿੰਗ ਲਾਇਸੈਂਸ , ਸਾਰੇ ਕੰਮ ਲੋਕਾਂ ਦੇ ਪੈਂਡਿੰਗ ਪਏ ਹਨ । ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਲੋਕਾਂ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਦਫ਼ਤਰਾਂ ਵਿੱਚ ਪਈਆ ਪੈਂਡਿੰਗ ਹਜ਼ਾਰਾਂ ਫ਼ਾਈਲਾ ਬਾਰੇ ਕੋਈ ਜਾਣਕਾਰੀ ਨਹੀ । ਪੰਜਾਬ ਦੇ ਮੁੱਖ ਮੰਤਰੀ ਤਾਂ ਲੋਕਾਂ ਨੂੰ ਸਟੇਜਾਂ ਤੋ ਕਹਿੰਦੇ ਸਨ ਕਿ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀ ਲਾਉਣੇ ਪੈਣਗੇ , ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਦਫਤਰਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ । ਮੁੱਖ ਮੰਤਰੀ ਸਾਹਿਬ ਜਦੋ ਜਲੰਧਰ ਆਉਂਦੇ ਹੋ ਉਦੋ ਦਫ਼ਤਰਾਂ ਵਿੱਚ ਪਈਆਂ ਫਾਈਲਾਂ ਬਾਰੇ ਵੀ ਜਾਣਕਾਰੀ ਲਿਆ ਕਰੋ ਕਿ ਲੋਕਾਂ ਦੇ ਕਿੰਨੇ ਕੰਮ ਪੈਂਡਿੰਗ ਪਏ ਹਨ । ਜੇਕਰ ਜਲਦ ਇਨਾਂ ਫਾਇਲਾ ਦਾ ਨਿਪਟਾਰਾਂ ਨਾ ਕੀਤਾ ਗਿਆ ਤਾਂ ਜਿਲਾ ਕਾਂਗਰਸ ਕਮੇਟੀ ਜਲੰਧਰ ਦੇ ਲੋਕਾਂ ਦੇ ਹੱਕ ਵਿੱਚ ਆਰ ਟੀ ਓ ਦਫਤਰ ਵਿੱਚ ਮੌਜੂਦਾਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ ।