ਜਲੰਧਰ : ਪਿਛਲੇ ਦਿਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਿਸਰ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੇਵਾ ਰੂਪੀ ਤਨਖਾਹ ਲਾਈ ਗਈ ਸੀ , ਤਾ ਸਰਦਾਰ ਬਾਦਲ ਵਲੋ ਸੇਵਾ ਕਰਦਿਆ ਜੋ ਨਰਾਇਣ ਸਿੰਘ ਚੋੜਾ ਨਾਮੀ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਸੀ।
ਉਹ ਬਿਲਕੁਲ ਗਲਤ ਗੱਲ ਸੀ। ਕੋਈ ਵੀ ਸਿੱਖ ਦਰਬਾਰ ਸਾਹਿਬ ਨੇੜੇ ਚਲਾਈ ਗੋਲੀ ਨੂੰ ਜਾਇਜ਼ ਨਹੀਂ ਠਹਿਰਾ ਸਕਦਾ । ਪਰ ਇਸ ਦੇ ਨਾਲ ਹੀ ਜਦੋਂ ਪੁਲਿਸ ਨਰਾਇਣ ਸਿੰਘ ਚੋੜਾ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੀ ਸੀ , ਤਾਂ ਪਠਾਨਕੋਟ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸ ਵੱਲੋਂ ਚੋੜਾ ਦੀ ਪੱਗ ਨੂੰ ਜਬਰੀ ਉਤਾਰ ਕੇ ਸੁੱਟ ਦਿੱਤਾ ਗਿਆ। ਜੋ ਕਿ ਇੱਕ ਸੰਗੀਨ ਅਪਰਾਧ ਹੈ। ਕਿਉਂਕਿ ਇਹ ਪੱਗ ਸਾਡੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਉਹ ਦਾਤ ਹੈ। ਜੋ ਲੱਖਾ ਸ਼ਹੀਦੀਆਂ ਦੇ ਕੇ ਸਿੱਖਾਂ ਦੇ ਸਿਰਾਂ ਦਾ ਤਾਜ ਬਣੀ ਹੈ । ਪਰ ਜਸਪ੍ਰੀਤ ਸਿੰਘ ਜੱਸ ਵੱਲੋਂ ਜੋ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਸੀ।
ਦੂਸਰਾ ਜਦੋਂ ਕੋਈ ਵੀ ਸਿੱਖ ਜਦੋਂ ਦਸਤਾਰ ਸਜਾ ਲੈਂਦਾ ਹੈ। ਉਹ ਦਸਤਾਰ ਦਸ਼ਮੇਸ਼ ਪਿਤਾ ਜੀ ਦੀ ਬਣ ਜਾਂਦੀ ਹੈ। ਜਿਸ ਅਖੋਤੀ ਪੰਥਕ ਆਗੂ ਜਸਪ੍ਰੀਤ ਸਿੰਘ ਜੱਸ ਵੱਲੋਂ ਪੱਗ ਉਤਾਰੀ ਗਈ ਇਸਦੀ ਸਭ ਪਾਸਿਓ ਨਿੰਦਾ ਹੋਣੀ ਚਾਹੀਦੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਲੋਨੀ ,ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਸਤਪਾਲ ਸਿੰਘ ਸਿਦਕੀ ਅਤੇ ਹਰਜੋਤ ਸਿੰਘ ਲੱਕੀ ਨੇ ਕਿਹਾ। ਕਿ ਅਸੀਂ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਹਾਂ ,ਅਤੇ ਇਸ ਹਮਲੇ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ ।ਪਰ ਕਿਸੇ ਸਿੱਖ ਦੀ ਬੇਸ਼ੱਕ ਉਹ ਦੋਸ਼ੀ ਹੋਵੇ, ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੋਵੇ, ਅਤੇ ਉਸ ਤੋਂ ਬਾਅਦ ਗੁੱਸੇ ਵਿੱਚ ਉਸਦੀ ਪੱਗ ਉਤਾਰ ਕੇ ਸੁੱਟਣੀ ਸਰਾਸਰ ਇੱਕ ਸੰਗੀਨ ਅਪਰਾਧ ਹੈ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ। ਕੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਤੇ ਪਰਚਾ ਦਰਜ ਕੀਤਾ ਜਾਵੇ । ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ। ਕਿ ਅਜਿਹੇ ਅਨਸਰਾਂ ਦੀ ਸਿੱਖੀ ਵਿੱਚ ਕੋਈ ਜਗਾਹ ਨਹੀਂ ਹੈ ।ਉਸ ਨੂੰ ਤੁਰੰਤ ਸਿੱਖੀ ਤੋਂ ਖਾਰਜ ਕੀਤਾ ਜਾਵੇ, ਤਾਂ ਜੋ ਕਿਸੇ ਵੀ ਸਿੱਖ ਦੀ ਦਸਤਾਰ ਨੂੰ ਹੱਥ ਪਾਉਣ ਦੀ ਹਿੰਮਤ ਨਾ ਪਵੇ । ਇਸ ਮੌਕੇ ਤੇ ਵਿੱਕੀ ਸਿੰਘ ਖਾਲਸਾ, ਹਰਪ੍ਰੀਤ ਸਿੰਘ ਰੋਬਿਨ, ਰਣਜੀਤ ਸਿੰਘ ਗੋਲਡੀ ,ਅਰਵਿੰਦਰ ਸਿੰਘ ਬਬਲੂ ,ਮਨਵਿੰਦਰ ਸਿੰਘ ਭਾਟੀਆ, ਸੰਨੀ ਸਿੰਘ ਉਬਰਾਏ ,ਜਰਨੈਲ ਸਿੰਘ ਜੋਲਾ, ਹਰਪਾਲ ਸਿੰਘ( ਪਾਲੀ ਚੱਡਾ), ਲਖਬੀਰ ਸਿੰਘ ਲੱਕੀ ਆਦਿ ਹਾਜ਼ਰ ਸਨ ।