ਜਲੰਧਰ : ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਉੱਪਰ ਅਕਾਲੀ ਦਲ ਵਲੋ ਆਪਣੇ ਪਾਲੇ ਹੋਏ ਬੰਦਿਆਂ ਕੋਲੋਂ ਬੇਬੁਨਿਆਦ ਇਲਜ਼ਾਮ ਲਗਾ ਕੇ ਅਤੇ ਗੁਰਮਰਿਆਦਾ ਛਿੱਕੇ ਟੰਗ ਕੇ ਜਿਸ ਤਰ੍ਹਾਂ ਜਲੀਲ ਕਰਕੇ ਸੇਵਾ ਵਾਪਸ ਲਈ ਗਈ ਹੈ। ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਗੁਰਦੀਪ ਸਿੰਘ ਕਾਲੀਆ ਕਲੋਨੀ, ਤਜਿੰਦਰ ਸਿੰਘ ਸੰਤ ਨਗਰ(ਮੀਡੀਆ ਇੰਚਾਰਜ), ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਹੈ । ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ,ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਆਪ ਬੀਬੀ ਜਗੀਰ ਕੌਰ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਲਈ ਕਟਹਿਰੇ ਵਿੱਚ ਹੈ , ਵਲੋ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰਾਂ ਰਾਹੀ ਜਥੇਦਾਰ ਹਰਪ੍ਰੀਤ ਸਿੰਘ ਤੇ ਸੋਚੀ ਸਮਝੀ ਸਾਜਿਸ਼ ਤਹਿਤ ਕਾਰਵਾਈ ਕੀਤੀ ਗਈ ਹੈ ।
ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਸਿੱਖੀ ਦੀ ਚੜ੍ਹਦੀ ਕਲਾ ਅਤੇ ਪੰਥ ਪ੍ਰਸਤੀ ਵਾਲੇ ਫੈਸਲੇ ਕਰੋ। ਜਿਸ ਤਰ੍ਹਾਂ ਤੁਸੀਂ ਨਰਾਇਣ ਸਿੰਘ ਚੋੜਾ ਦੀ ਪੱਗ ਲਾਉਣ ਵਾਲਿਆਂ ਦਾ ਬਚਾਵ ਕਰ ਰਹੇ ਹੋ । ਜਿਸ ਤਰ੍ਹਾਂ ਅਕਾਲੀ ਦਲ ਦੇ ਪਾਲਤੂ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੋ ਦਰਬਾਰ ਸਾਹਿਬ ਦੀ ਪਵਿੱਤਰਤਾ ਖਾਤਰ ਆਪਾ ਕੁਰਬਾਨ ਕਰ ਗਏ। ਉਹਨਾਂ ਦੀ ਸਤਿਕਾਰਤ ਬੇਟੀ ਬੀਬੀ ਸਤਵੰਤ ਕੌਰ ਖਿਲਾਫ ਬੇਹੂਦਾ ਬਿਆਨਬਾਜ਼ੀ ਕਰ ਰਹੇ ਹਨ। ਉਹ ਅਕਾਲੀ ਦਲ ਨੂੰ ਹੋਰ ਵੀ ਡੂੰਘੀ ਖੱਡ ਵਿੱਚ ਸੁੱਟ ਦੇਣਗੇ। ਤੁਹਾਡੀਆਂ ਅਜਿਹੀਆਂ ਕੋਜੀਆਂ ਹਰਕਤਾਂ ਨਾਲ ਸਮੁੱਚੇ ਪੰਥ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਅਜੇ ਵੀ ਸਮਾਂ ਹੈ ਜਥੇਦਾਰ ਹਰਪ੍ਰੀਤ ਸਿੰਘ ਨੂੰ ਤੁਰੰਤ ਅਹੁਦੇ ਤੇ ਬਹਾਲ ਕਰੋ। ਬੀਬੀ ਸਤਵੰਤ ਕੌਰ ਖਿਲਾਫ ਬਿਆਨਬਾਜ਼ੀ ਤੁਰੰਤ ਬੰਦ ਕਰੋ। ਨਰਾਇਣ ਸਿੰਘ ਚੋੜਾ ਦੀ ਪੱਗ ਲਾਉਣ ਵਾਲਿਆਂ ਤੇ ਤੁਰੰਤ ਕਾਰਵਾਈ ਕਰਵਾਓ ।ਅਸੀਂ ਸਮੁੱਚੀ ਸਿੱਖ ਪੰਥ ਨੂੰ ਬੇਨਤੀ ਕਰਦੇ ਹਾਂ ।
ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਡੱਟ ਕੇ ਆਵਾਜ਼ ਬੁਲੰਦ ਕਰੋ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਆਦੀ ਹਾਜ਼ਰ ਸਨ।