ਰੋਜ਼ਾਨਾ 24 ਨਿਊਜ਼, ਬਿਊਰੋ : ਜਿੱਥੇ ਦੁਨੀਆਂ ਵਿੱਚ ਵਧ ਰਹੀ ਜਨਸੰਖਿਆ ਨੂੰ ਵੇਖਦੇ ਹੋਏ ਕਈ ਦੇਸ਼ਾਂ ਦੇ ਵੱਲੋਂ ਜਨਸੰਖਿਆ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਜਿਨ੍ਹਾਂ ਵਿੱਚੋਂ ਚੀਨ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ । ਚੀਨ ਵਿੱਚ ਸਭ ਤੋਂ ਵੱਧ ਆਬਾਦੀ ਹੈ , ਜਿਸ ਦੇ ਚਲਦੇ ਚੀਨ ਵੱਲੋਂ ਬੱਚੇ ਨੂੰ ਜਨਮ ਦੇਣ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ । ਚੀਨ ‘ਚ ਸਾਲ ਦੋ ਹਜਾਰ ਸੋਲ਼ਾਂ ਵਿਚ ਇਕ ਬੱਚੇ ਨੂੰ ਜਨਮ ਦੇਣ ਦੀ ਆਗਿਆ ਦੇ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਚੀਨ ਨੇ ਦੋ ਹਜਾਰ ਇੱਕੀ ਵਿੱਚ ਤਿੰਨ ਬੱਚਿਆਂ ਦੀ ਨੀਤੀ ਪੇਸ਼ ਕੀਤੀ, ਇਹ ਗੁਆਂਢੀ ਦੇਸ਼ ਦੇ ਵੱਲੋਂ ਨਾਗਰਿਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨ ਦੀ ਇੱਕ ਕੋਸ਼ਿਸ਼ ਸੀ ।
ਇੰਨਾ ਹੀ ਨਹੀਂ ਸਗੋਂ ਹੁਣ ਇੱਕ ਕੰਪਨੀ ਨੇ ਤੀਜਾ ਬੱਚਾ ਪੈਦਾ ਕਰਨ ਤੇ ਇਕ ਸਾਲ ਦੀ ਛੁੱਟੀ ਮਿਲੇਗੀ ਅਤੇ ਨਾਲ ਹੀ ਗਿਆਰਾਂ ਲੱਖ ਤੋਂ ਵੱਧ ਦਾ ਬੋਨਸ ਦੇਣ ਇਸ ਸਬੰਧੀ ਵੱਡਾ ਐਲਾਨ ਹੋ ਚੁੱਕਿਆ ਹੈ ।ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਜਿੰਗ ਡੀਬੀਯੇਨੋਂਗ ਟੈਕਨੋਲੋਜੀ ਗਰੁੱਪ ਨਾਮ ਦੀ ਫਰਮ ਨੇ ਆਪਣੇ ਕਰਮਚਾਰੀਆਂ ਨੂੰ ਤੀਜਾ ਬੱਚਾ ਪੈਦਾ ਕਰਨ ਲਈ ਇਕ ਨਵੀਂ ਪੇਸ਼ਕਸ਼ ਕੀਤੀ ਹੈ। ਜਿਸ ਮੁਤਾਬਕ ਹੁਣ ਜੋ ਕਰਮਚਾਰੀ ਤੀਜਾ ਬੱਚਾ ਪੈਦਾ ਕਰੇਂਗਾ ਉਸ ਕਰਮਚਾਰੀ ਨੂੰ ਖ਼ਾਸ ਬੋਨਸ ਦਿੱਤਾ ਜਾਵੇਗਾ।