ਗੜ੍ਹਦੀਵਾਲਾ : ਵਿਧਾਨ ਸਭਾ ਖੇਤਰ ਹਰਿਆਣਾ ਦੇ ਪਿੰਡ ਕੂਕਾਨੇਟ (ਢੋਲਵਾਹਾ) ਅਨਮੋਲ ਡਡਵਾਲ ਭਾਰਤੀ ਸੈਨਾ ਵਿਚ ਲੈਫਟੀਨੈਂਟ ਬਣਿਆ ਹੈ। ਅਨਮੋਲ ਡਡਵਾਲ ਦੀ ਇਸ ਨਿਯੁਕਤੀ ਉਪਰੰਤ ਮਾਤਾ ਪਿਤਾ ਦੇ ਨਾਲ-ਨਾਲ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅਨਮੋਲ ਨੇ 10 ਵੀਂ ਅਤੇ 12 ਵੀਂ ਜਮਾਤ ਆਰਮੀ ਸਕੂਲ ਜਲੰਧਰ ਤੋਂ ਪਾਸ ਕੀਤੀ। ਉਸ ਤੋਂ ਬੀ ਐਸ ਸੀ ਖਾਲਸਾ ਕਾਲਜ ਜਲੰਧਰ ਤੋਂ ਕੀਤੀ। ਬੀ ਐਸ ਸੀ ਕਰਨੇ ਤੋਂ ਬਾਅਦ ਅਨਮੋਲ ਐਨ ਡੀ ਏ ਦੀ ਤਿਆਰੀ ਚ ਜੁੱਟ ਗਿਆ। ਬੇਟੇ ਅਨਮੋਲ ਨੇ ਪਹਿਲੀ ਵਾਰ ਵਿਚ ਹੀ ਐਨ ਡੀ ਏ ਦਾ ਟੈਸਟ ਪਾਸ ਕੀਤਾ। ਅਨਮੋਲ ਦਾ ਸੈਨਾ ਦੇ ਪ੍ਰਤੀ ਡੂੰਘਾ ਲਗਾਅ ਅਤੇ ਆਪਣੀ ਮੇਹਨਤ ਸਦਕਾ ਅੱਜ ਉਹ ਲੈਫਟੀਨੈਂਟ ਬਣਿਆ ਹੈ। ਅਨਮੋਲ ਡਡਵਾਲ ਨੇ 29 ਅਪ੍ਰੈਲ ਨੂੰ ਓ ਟੀ ਏ ਚੇਨਈ ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ।
ਜਿਕਰਯੋਗ ਹੈ ਕਿ ਅਨਮੋਲ ਡਡਵਾਲ ਦੇ ਪਿਤਾ ਸੰਜੀਵ ਡਡਵਾਲ ਭਾਰਤੀ ਸੈਨਾ ਚੋਂ ਆਨਰੇਰੀ ਕੈਪਟਨ ਪਦ ਤੋਂ ਰਿਟਾਇਰਡ ਹਨ। ਮਾਤਾ ਰਾਜ ਕੁਮਾਰੀ ਇੱਕ ਗ੍ਰਹਿਣੀ ਹੈ। ਅਨਮੋਲ ਦੇ ਦਾਦਾ ਤਰਸੇਮ ਸਿੰਘ ਡਡਵਾਲ ਵੀ ਸੈਨਾ ਵਿਚ ਆਪਣੀ ਸੇਵਾ ਨਿਭਾ ਚੁੱਕੇ ਹਨ।