ਰੋਜ਼ਾਨਾ 24 ਨਿਊਜ਼: ਸਿੱਖ ਤਾਲਮੇਲ ਕਮੇਟੀ ਵੱਲੋਂ ਪੰਥਕ ਕਾਰਜਾਂ ਲਈ ਸਭ ਜਥੇਬੰਦੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਯਤਨਾਂ ਨੂੰ ਹਰ ਪਾਸੇ ਤੋ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸੇ ਸੰਬੰਧ ਵਿੱਚ ਪ੍ਰਸਿੱਧ ਸਮਾਜ ਸੇਵੀ ਸੰਸਥਾ ਆਗਾਜ NGO ਅਤੇ ਸਿੱਖ ਤਾਲਮੇਲ ਕਮੇਟੀ ਦੀ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਦੋਨੋਂ ਜਥੇਬੰਦੀਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਅਤੇ ਪੰਥਕ ਕਾਰਜਾਂ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਦੋਨੋਂ ਜਥੇਬੰਦੀਆਂ ਸਿੱਖੀ ਕਾਰਜਾਂ ਲਈ ਮੋਢੇ ਨਾਲ ਮੋਢਾ ਲਾ ਕੇ ਚੱਲਣਗੀਆਂ।
ਇਸ ਮੌਕੇ ਦੋਨਾਂ ਜਥੇਬੰਦੀਆਂ ਦੇ ਆਗੂ ਤਜਿੰਦਰ ਸਿੰਘ ਪ੍ਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿਟੀ,ਅਮਰਜੀਤ ਸਿੰਘ ਮੰਗਾ ਅਤੇ ਰਣਜੀਤ ਸਿੰਘ ਗੋਲਡੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਇਸ ਸਮੇਂ ਸਿੱਖ ਕੌਮ ਤੇ ਚੌਹਤਰਫਾ ਹਮਲੇ ਹੋ ਰਹੇ ਹਨ ਆਏ ਦਿਨ ਪੰਥ ਵਿਰੋਧੀ ਸ਼ਕਤੀਆਂ ਸਿੱਖੀ ਤੇ ਵਾਰ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ ਇਨਾ ਸ਼ਕਤੀਆਂ ਦਾ ਮੁਕਾਬਲਾ ਕਰਨ ਲਈ ਸਭ ਨੂੰ ਸਿੱਖੀ ਕਾਰਜਾਂ ਲਈ ਇਕੱਠੇ ਕੰਮ ਕਰਨ ਦੀ ਲੋੜ ਹੈ ਅਸੀਂ ਗੁਰੂ ਸਾਹਿਬਾਨਾਂ ਦੇ ਆਦੇਸ਼ਾਂ ਮੁਤਾਬਕ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਸਿੱਖੀ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਚੁੱਪ ਕਰਾਉਣ ਦੀ ਤਾਕਤ ਵੀ ਰੱਖਦੇ ਹਾਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਇਹ ਪੰਥਕ ਏਕਤਾ ਦੇ ਲਈ ਨਿਰੰਤਰ ਜਾਰੀ ਰਹੇਗੀ ਅਸੀਂ ਹਰ ਗੁਰਸਿੱਖ ਨੂੰ ਸਿੱਖੀ ਕਾਰਜਾਂ ਵਿੱਚ ਆਪਣੇ ਨਾਲ ਲੈ ਕੇ ਚਲਾਂਗੇ ਇਸ ਮੌਕੇ ਤੇ ਅਮਨਦੀਪ ਸਿੰਘ ਬੱਗਾ,ਹਰਪ੍ਰੀਤ ਸਿੰਘ ਸੋਨੂ,ਹਰਪਾਲ ਸਿੰਘ ਪਾਲੀ ਚੱਡਾ,ਕਮਲਜੀਤ ਸਿੰਘ ਵਰਦੀ ਹਾਊਸ,ਜਸਪ੍ਰੀਤ ਸਿੰਘ ਜੱਸੀ ਸੁਖਜੀਤ ਸਿੰਘ,ਜਸਵਿੰਦਰ ਸਿੰਘ ਜੱਸੀ,ਗਗਨਦੀਪ ਸਿੰਘ ਆਦਿ ਹਾਜ਼ਰ ਸਨ।