ਰੋਜ਼ਾਨਾ 24 ਨਿਊਜ਼: ਪੰਜਾਬ ਰਾਜ ਫਾਰਮੇਸੀ ਆਫੀਸਰ ਅਸੋਜੀਏਸ਼ਨ ਜਿਲ੍ਹਾਂ ਜਲੰਧਰ ਵਲੋਂ ਸਿਵਲ ਸਰਜਨ ਜੰਲਥਰ ਵਿਖੇ ਧਰਨਾ ਦਿੱਤਾ ਗਿਆ ਅਤੇ ਸਿਵਲ ਸਰਜਨ ਜਲੰਧਰ ਰਾਹੀ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਧਰਨੇ ਵਿਚ ਮੀਨਾਕਸ਼ੀ ਧੀਰ (ਪ੍ਰਧਾਨ ) ਵਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ। ਅਤੇ ਫਾਰਮੇਸੀ ਅਫੀਸਰ ਦੀਆਂ ਮੰਗਾਂ ਬਾਰੇ ਦੱਸਿਆ ਗਿਆ। ਇਨਾਂ ਮੰਗਾ ਨੂੰ ਲੈਕੇ ਪੂਰੀ ਟੀਮ ਵਲੋਂ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਅਤੇ ਸਾਂਸਦ ਸੁਸ਼ੀਲ ਰਿੰਕੂ ਨੂੰ ਵੀ ਮੰਗ ਪੱਤਰ ਦਿੱਤੋ।
ਇਸ ਧਰਨੇ ਵਿੱਚ ਜਿਲਾ ਸਕੱਤਰ ਸ਼ਰਨਜੀਤ ਕੁਮਾਰ ਬਾਵਾ ਨੇ ਸਬੋਧਨ ਕਰਦਿਆ ਦੱਸਿਆ ਕਿ ਜੋ ਕਾਫੀ ਸਮੇਂ ਤੋ 522 ਪੋਸਟਾਂ ਖਾਲੀ ਪਈਆਂ ਹਨ ਤੁਰੰਤ ਰੈਗੂਲਰ ਤੌਰ ਤੇ ਭਰਿਆ ਜਾਵੇ ਤੰਦਰੁਸਤ ਪੰਜਾਬ ਸਿਹਤ ਸਹੂਲਤਾ ਸਬੰਧੀ 320 ਪੋਸਟਾਂ ਦੀ ਰਚਨਾ ਕੀਤੀ ਜਾਵੇ ਜਿਲਾਂ ਜੇਲ ਹਸਪਤਾਲ ਵਿੱਚ ਆ ਰਹੀਆਂ ਮੁਸਕਿਲਾਂ ਨੂੰ ਤੁਰੰਤ ਹੱਲ ਕੀਤਾ ਜਾਵੇ।
RBSK ਅਤੇ ਜਿਲਾਂ ਪ੍ਰੀਸ਼ਦ ਵਿਚੋ ਸਿਹਤ ਵਿਭਾਗ ਵਿਚ ਸਿਫਟ ਹੋਏ ਫਾਰਮੇਸੀ ਅਫਸਰਾਂ ਨੂੰ ਰੰਗੂਲਰ ਅਤੇ ਆਮ ਆਦਮੀ ਕਲੀਨਿਕ PHC ਵਿਚੋ ਬੰਦ ਕਰਕੇ ਉਥੇ ਸਟਾਫ ਨੂੰ ਸ਼ਿਫਟ ਨਾ ਕੀਤਾ ਜਾਵੇ। ਇਸ ਮੌਕੇ ਸਤਵੰਤ ਸਿੰਘ, ਰਿਤੂ ਜੁਲਕਾ ਸਭੀਸ਼ ਕੁਮਾਰ ਧਰਮਿੰਦਰ ਕੁਮਾਰ, ਮਨਜੀਤ ਸਿੰਘ ਸੀਮਾ ਸਰੀਨ ਮਾਨਕ ਗਰਗ, ਸੁਰਿੰਦਰ ਸਿੰਘ ਪ੍ਰਮਜੀਤ ਸਿੰਘ ਨੀਲਮ ਸ਼ਰਮਾ, ਧੀਰਜ ਧੂਰੀਆ ਅਤੇ ਹੋਰ ਫਾਰਮੇਸੀ ਅਫਸਰ ਮੌਜੂਦ ਸਨ।