ਰੋਜ਼ਾਨਾ 24 ਨਿਊਜ਼: ਸ਼ਿਵਸੈਨਾ ਦੇ ਦੀਪਕ ਕੰਬੋਜ ਜੀ ਅੱਜ ਕਮਿਸ਼ਨਰ ਦਫਤਰ ਪਹੁੰਚੇ, ਉਥੇ ਉਹਨਾਂ ਨੇ ਮੰਗ ਪੱਤਰ ਦਿਤਾ, ਜਿਸ ਵਿਚ ਉਹਨਾਂ ਨੇ ਲਿਖਿਆ ਕਿ ਬੇਨਤੀ ਹੈ ਕਿ ਮੈਂ ਦੀਪਕ ਕੰਬੋਜ ਪੁੱਤਰ ਲਟ ਦਿਨ ਜਲੰਧਰੀ ਵਾਸੀ ਐਨ.ਜੇ. 159, ਮਿਠਾ ਬਜਾਰ, ਜਲੰਧਰ ਦਾ ਹਾਂ। ਇਹ ਹੈ ਕਿ ਮੈਂ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਲੰਧਰ ਵਿਖੇ ਬੂਥ 291 ਅਲਾਟ ਹੈ। ਇਹ ਹੈ ਕਿ ਅੱਜ ਮਿਤੀ 20,10,2023 ਨੂੰ ਇਸ ਨਿਜੀ ਕੰਮ ਕਾਰਨ ਮੈਂ ਮਾਰਕਿਟ ਗਿਆ ਹੋਇਆ ਸੀ, ਤੇ ਦੁਪਹਿਰ ਕਰੀਬਨ 10 ਮਿੰਟ ਤੇ ਮੈਨੂੰ ਮੇਰੇ ਬੂਥ ਤੇ ਰੱਖੇ ਹੋਏ ਕਰਮਚਾਰੀ ਰਾਹੁਲ ਦਾ ਫੋਨ ਆਇਆ ਕਿ ਇਕ ਰਿਪੋਰਟਰ ਬਿਨਾਂ ਕਿਸੇ ਪਰਮਿਸ਼ਨ ਤੋਂ ਮੇਰੇ ਨਾਲ ਗਾਲੀ ਗਲਰ ਕਰ ਰਿਹਾ ਹੈ ਤੇ ਧੱਕੇ ਨਾਲ ਵਿਡਿਓ ਬਣਾ ਰਿਹਾ ਹੈ ਤੇ ਅਲਾਟਮੈਂਟ ਦੇ ਆਰਡਰਾਂ ਵਿਖਾਉਣ ਦੀ ਮੰਗ ਕਰ ਰਿਹਾ ਹੈ ਜਿਸਨੇ ਮੈਨੂੰ ਪਰਦੇ ਨਾਲ ਪਿੱਛੇ ਲਿਜਾ ਤੇ ਨਜਾਇਜ ਪੇਸ਼ੀਆਂ ਵੀ ਮੰਗ ਕੀਤੀ ਹੈ, ਉਕਤ ਵਿਸ਼ੇ ਵਿੱਚ ਅੰਕਿਤ ਵਿਅਕਤੀ ਅਮਿਤ ਗੁਪਤਾ ਜੋ ਕਿ ਕਿ Hot News India ਦਾ ਮੋਬਾਇਲ ਤੇ ਇੱਕ ਨਿਜੀ ਚੈਨਲ ਚਲਾਉਂਦਾ ਹੈ, ਜਿਸਨੂੰ ਕਿ ਕੋਈ ਵੀ ਨਹੀਂ ਜਾਣਦਾ, ਜਿਸ ਦਾ ਕੰਮ ਹੀ ਆਪਣੇ ਪੇਸ਼ੇ ਦੀ ਆਕੜ ਮਾਰਕੇ ਨਜਾਇਜ ਵਸੂਲੀ ਦਾ ਧੰਦਾ ਕਰਨ ਦਾ ਕੰਮ ਕਰਦਾ ਹੈ ਤੇ ਮੈਨੂੰ ਫੋਨ ਕਰਕੇ ਜਾਅਲੀ ਦਸਤਾਵੇਜਾ ਦਾ ਹਵਾਲਾ ਵੀ ਦੇ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਜਿਸ ਬਾਬਤ ਮੈਂ ਇਨਸਾਫ ਲਈ ਆਪ ਜੀ ਅੱਗੇ ਪੇਸ਼ ਹੋ ਗਿਆ ਹਾਂ।
ਸੋ ਬਰਾਏ ਮੋਹਰਬਾਨੀ ਕਰਕੇ ਉਕਤ ਵਿਸ਼ੇ ਵਿੱਚ ਅੰਕਿਤ ਵਿਅਕਤੀ ਅਮਿਤ ਗੁਪਤਾ ਦੇ ਬਰਖਿਲਾਫ ਬਿਨਾਂ ਕਿਸੇ ਪਰਮਿਸ਼ਨ ਤੋਂ ਤੰਗ ਪਰੇਸ਼ਾਨ ਕਰਨ, ਪੱਕੇ ਨਾਲ ਵਿਡਿਓ ਬਣਾਉਣ ਅਤੇ ਕੰਮ ਦੇ ਘੰਟਿਆਂ ਦੌਰਾਨ ਤੰਗ ਪਰੇਸ਼ਾਨ ਕਰਨ, ਕੰਮ-ਕਾਜ ਵਿੱਚ ਰੁਕਾਵਟ ਪਾਉਣ, ਆਪਣੇ ਪੇਸ਼ੇ ਦੀ ਆਕੜ ਮਾਰਨ ਅਤੇ ਨਜਾਇਜ਼ ਵਸੂਲੀ ਦੀ ਮੰਗ ਕਰਨ ਸਬੰਧੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਤੇ ਇਸ ਖਿਲਾਫ ਤੁਰੰਤ ਪਰਚਾ ਦਾਇਰ ਕੀਤਾ ਜਾਵੇ ਜੀ। ਤਾਂ ਜੋ ਅਜਿਹੇ ਬਲੈਕਮੇਲਰਾਂ ਪਾਸੋਂ ਸਾਡੀ ਰਖਿਆ ਸੁਰਖਿਆ ਕੀਤੀ ਜਾਵੇ ਜੀ।
ਸ਼੍ਰੀਮਾਨ ਜੀ ਉਕਤ ਰਿਪੋਰਟਰ ਕੁਮਾਰ ਅਮਿਤ ਪਹਿਲਾਂ ਤੋਂ ਹੀ ਪੰਜਾਬ ਕੇਸਰੀ ਅਖਬਾਰ ਤੋਂ ਰਿਸ਼ਵਤ ਲੈਣ ਅਤੇ ਲੋਕਾਂ ਨੂੰ ਬਲੈਕ ਮੇਲ ਕਰਨ ਸੰਬੰਧੀ ਅਤੇ ਦੈਨਿਕ ਸਵੇਰਾ ਵਿੱਚੋਂ ਕੱਢਿਆ ਜਾ ਚੁੱਕਿਆ ਹੈ ਅਤੇ ਡੀ.ਸੀ.ਕੰਪਲੈਕਸ ਵਿਚ ਬਲੈਕ ਮੇਲਿੰਗ ਕਰਨ ਸੰਬੰਧੀ ਇਸ ਰਿਪੋਰਟਰ ਦੇ ਬਰਖਿਲਾਫ ਪਹਿਲਾਂ ਵੀ ਕਈ ਵਾਰ ਦਰਖਾਸਤਾਂ ਦਾਇਰ ਹੋ ਚੁੱਕੀਆਂ ਹਨ, ਜਿਸ ਪਰ ਠੱਲ ਪਾਉਣੀ ਅਤਿ ਜਰੂਰੀ ਹੈ। ਇਸ ਲਈ ਉਕਤ ਬਰਖਿਆਫ ਤੁਰੰਤ ਪਰਚਾ ਦਾਇਰ ਕਰਕੇ ਗ੍ਰਿਫਤਾਰ ਕੀਤਾ ਜਾਵੇ ਜੀ ਤਾਂ ਜੋ ਕੋਈ ਵੀ ਵਿਅਕਤੀ ਅਜਿਹੀ ਕਰਤ ਕਰਨ ਦੀ ਗੁਸਤਾਖੀ ਨਾ ਕਰ ਸਕੇ ਜੀ। ਇਸ ਲਈ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ।