ਰੋਜ਼ਾਨਾ 24 ਨਿਊਜ਼: ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਫੌਜੀ ਹਮਲੇ ਦਾ ਬਦਲਾ ਲੈਣ ਵਾਲੇ ਤੇ ਸਿੱਖ ਕੌਮ ਦੀ ਡਿੱਗੀ ਪੱਗ ਨੂੰ ਸਿਰ ਤੇ ਰੱਖਣ ਵਾਲੇ ਮਹਾਨ ਲਾਸ਼ਾਨੀ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਅਰਦਾਸ ਦਿਵਸ ਦੇ ਰੂਪ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪਲੀ-ਅਲੀ ਮੁਹੱਲਾ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਚੌਪਈ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਆਉਣ ਵਾਲੀ ਪੀੜੀ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਲਈ ਅਰਦਾਸ ਕੀਤੀ ਗਈ ।
ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਮੌਕੇ ਦੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਬੋਲਦਿਆਂ ਕਿਹਾ, ਕਿ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖ ਕੌਮ ਦੀ ਸ਼ਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵੱਲ ਕੋੜੀ ਨਿਗਾਹ ਨਾਲ ਵੇਖਿਆ ਹੈ, ਉਹਨਾਂ ਦਾ ਅੰਤ ਹਰ ਹਾਲ ਵਿੱਚ ਨਿਸ਼ਚਿਤ ਹੋਇਆ,ਫਿਰ ਉਹ ਭਾਵੇਂ ਅਹਿਮਦ ਸ਼ਾਹ ਅਬਦਾਲੀ, ਮੱਸਾ ਰੰਗੜ,ਇੰਦਰਾ ਗਾਂਧੀ ਤੇ ਭਾਵੇਂ ਜਨਰਲ ਵੈਦਿਆ ਵਰਗੇ ਹੋਣ, ਸਾਡੀਆਂ ਆਉਣ ਵਾਲੀਆਂ ਨਸ਼ਲਾਂ ਲਈ ਸਰਦਾਰ ਬੇਅੰਤ ਸਿੰਘ,ਸਰਦਾਰ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦੀਆਂ ਲਾਸਾਨੀ ਕੁਰਬਾਨੀਆਂ ਪ੍ਰੇਰਨਾ ਸ਼੍ਰੋਤ ਬਣੀਆਂ ਰਹਿਣਗੀਆਂ।
ਨੌਜਵਾਨਾਂ ਲਈ ਇਹ ਸ਼ਹੀਦੀਆਂ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਸਰਦਾਰ ਬੇਅੰਤ ਸਿੰਘ ਅਮਰ ਰਹੇ, ਸਰਦਾਰ ਬੇਅੰਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਆਕਾਸ ਗੁਜਾਉ ਜੈਕਾਰੇ ਲਾਏ ਗਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾਂ ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਰਾਏ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਹਰਪਾਲ ਸਿੰਘ ਚੱਢਾ,ਬਘੇਲ ਸਿੰਘ ਭਾਟੀਆ,ਮੇਜਰ ਸਿੰਘ,ਹਰਨੇਕ ਸਿੰਘ ਨੇਕੀ,ਮਨਪ੍ਰੀਤ ਸਿੰਘ ਬਿੱਦਰਾਂ,ਹੈਪੀ ਮਕੜ,ਪਰਮਿੰਦਰ ਸਿੰਘ ਟਕਰ,ਸੁਰੇਸ ਕੁਮਾਰ ਸਾਲੂ,ਮੰਨਮਿੰਦਰ ਸਿੰਘ ਭਾਟੀਆ,ਮਹਿੰਦਰ ਸਿੰਘ,ਖੁਰਾਨਾ,ਸੇਰਾ,ਬਲੂ ਬਹਿਲ ਹਰਵਿੰਦਰ ਸਿੰਘ ਚਿਟਕਾਰਾ,ਅਮਨਦੀਪ ਸਿੰਘ ਬੱਗਾ,ਪ੍ਰਭਜੋਤ ਸਿੰਘ ਖਾਲਸਾ,ਆਦਿ ਹਾਜਿਰ ਸਨ।